ਫਿਲੌਰ ਦੇ ਮਿੰਨੀ ਪੀਐੱਚਸੀ ’ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ - ਕੋਰੋਨਾ ਵੈਕਸੀਨ
🎬 Watch Now: Feature Video
ਸੂਬੇ ਚ ਜਿੱਥੇ ਇਕ ਪਾਸੇ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਵੱਖ ਵੱਖ ਇਲਾਕਿਆਂ ਚ ਲੋਕਾਂ ਨੂੰ ਵੀ ਵੈਕਸੀਨ ਵੀ ਲਗਾਈ ਜਾ ਰਹੀ ਹੈ। ਕਸਬਾ ਫਿਲੌਰ ਵਿਖੇ ਪਿੰਡ ਤਲਵਣ ਦੇ ਮਿੰਨੀ ਪੀਐੱਚਸੀ ’ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਫਰੰਟ ਲਾਈਨ ਵਰਕਰਾਂ, ਡਾਕਟਰਾਂ ਨਰਸਾਂ ਅਤੇ ਹਸਪਤਾਲ ਦੇ ਸਟਾਫ ਨੂੰ ਕੋਰੋਨਾ ਵੈਕਸੀਨ ਲਗਾਈ ਇਸ ਤੋਂ ਬਾਅਦ ਬਜੁਰਗਾਂ ਨੂੰ ਇਹ ਵੈਕਸੀਨ ਲਗਾਈ ਗਈ। ਇਸ ਸਬੰਧ ’ਚ ਡਾ. ਰਾਜ ਕੁਮਾਰ ਨੇ ਕਿਹਾ ਕਿ ਜਿਵੇਂ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਉੱਥੇ ਹੀ ਲੋਕਾਂ ਚ ਡਰ ਵੀ ਵਧ ਰਿਹਾ ਹੈ, ਪਰ ਇੱਕ ਵਧੀਆ ਗੱਲ ਇਹ ਵੀ ਹੈ ਕਿ ਹੁਣ ਉਨ੍ਹਾਂ ਕੋਲ ਕੋਰੋਨਾ ਦੀ ਵੈਕਸੀਨੇਸ਼ਨ ਵੀ ਆ ਗਈ ਹੈ। ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਵੈਕਸੀਨੈਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ।