ਅੰਮ੍ਰਿਤਸਰ ਸਿਵਲ ਹਸਪਾਤਲ 'ਚ ਕੋਰੋਨਾ ਨਿਯਮਾਂ ਦੀਆਂ ਉਡੀਆਂ ਧੱਜੀਆਂ - ਕੋਰੋਨਾ ਨਿਯਮ
🎬 Watch Now: Feature Video
ਅੰਮ੍ਰਿਤਸਰ :ਲੋਕ ਹਸਪਤਾਲਾਂ 'ਚ ਠੀਕ ਹੋਣ ਜਾਂਦੇ ਹਨ, ਪਰ ਇਸ ਦਾ ਬਿਲਕੁਲ ਉਲਟ ਨਜ਼ਾਰਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ। ਇਥੇ ਲੋਕਾਂ ਦੀ ਭਾਰੀ ਇੱਕਠ ਵਿਖਾਈ ਦਿੱਤਾ, ਇਥੋਂ ਤੱਕ ਕੀ ਕੋਰੋਨਾ ਟੈਸਟ ਕਰਵਾਉਣ ਆਏ ਲੋਕ ਵੀ ਲੰਮੀ ਕਤਾਰਾਂ 'ਚ ਬਿਨਾਂ ਸਮਾਜਿਕ ਦੂਰੀ ਤੋਂ ਇੱਕਠੇ ਖੜ੍ਹੇ ਨਜ਼ਰ ਆਏ। ਅਜਿਹਾ ਕਿਹਾ ਜਾ ਸਕਦਾ ਹੈ, ਕਿ ਲੋਕਾਂ ਨੂੰ ਠੀਕ ਕਰਨ ਦੀ ਬਜਾਏ ਹੁਣ ਹਸਪਤਾਲ ਮਰੀਜ਼ਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ। ਜਿਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਜਾਂਦੀ ਹੈ, ਉਥੇ ਹੀ ਅੰਮ੍ਰਿਤਸਰ ਸਿਵਲ ਹਸਪਤਾਲ 'ਚ ਐਸਐਮਓ ਦੀ ਮੌਜੂਦਗੀ 'ਚ ਕੋਰੋਨਾ ਨਿਯਮਾਂ ਦੀ ਧੱਜੀਆਂ ਉਢਦੀਆਂ ਨਜ਼ਰ ਆਈਆਂ। ਜਦ ਇਸ ਬਾਰੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਦੀ ਜੁਆਇਨਿੰਗ ਅੱਜ ਹੋਈ ਹੈ। ਉਹ ਹਸਪਤਾਲ ਵਿੱਚ ਪੂਰੀ ਸਖ਼ਤੀ ਨਾਲ ਕੋਰੋਨਾ ਨਿਯਮ ਲਾਗੂ ਕਰਵਾਉਣਗੇ।