ਵਿਵਾਦਤ ਟਵੀਟ ਮਾਮਲਾ: ਚੰਡੀਗੜ੍ਹ 'ਚ ਸਿੱਖ ਜਥੇਬੰਦੀਆਂ ਨੇ ਅਨੁਪਮ ਖੇਰ ਦਾ ਸਾੜਿਆ ਪੁਤਲਾ - anupam kher news
🎬 Watch Now: Feature Video
ਚੰਡੀਗੜ੍ਹ: ਪਿੰਡ ਮੌਲੀ ਜਾਗਰਾ ਵਿੱਚ ਕੁਝ ਸਿੱਖ ਜਥੇਬੰਦੀਆਂ ਨੇ ਅਨੁਪਮ ਖੇਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਅਨੁਪਮ ਖੇਰ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਦੱਸਣਯੋਗ ਹੈ ਕਿ ਅਨੁਪਮ ਖੇਰ ਨੇ ਇੱਕ ਟਵੀਟ ਕੀਤਾ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਦਰਅਸਲ ਉਨ੍ਹਾਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਲਈ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਦਾ ਗ਼ਲਤ ਇਸਤੇਮਾਲ ਕੀਤਾ। ਉਨ੍ਹਾਂ ਲਿਖਿਆ 'ਸਵਾ ਲਾਖ ਸੇ ਏਕ ਭਿੜਾ ਦੂ'। ਇਹ ਟਵੀਟ ਉਨ੍ਹਾਂ ਨੇ ਸੰਬਿਤ ਸਵਰਾਜ ਨੂੰ ਟੈਗ ਵੀ ਕੀਤਾ ਸੀ। ਅਨੁਪਮ ਦੇ ਇਸ ਟਵੀਟ ਕਰਨ ਤੋਂ ਬਾਅਦ ਉਹ ਖ਼ੁਦ ਹੀ ਆਪਣੇ ਟਵੀਟ 'ਚ ਉਲਝ ਕੇ ਰਹਿ ਗਏ। ਸਿੱਖ ਇਸ ਟਵੀਟ 'ਤੇ ਇਤਰਾਜ਼ ਜਤਾ ਰਹੇ ਹਨ। ਪੰਜਾਬ 'ਚ ਜਗ੍ਹਾ-ਜਗ੍ਹਾ ਉਨ੍ਹਾਂ ਵੱਲੋਂ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।