ਕੱਚੇ ਅਧਿਆਪਕਾਂ ਵੱਲੋਂ ਕਾਂਗਰਸ ਦਫ਼ਤਰ 'ਤੇ ਹੱਲਾ ਬੋਲ,ਵੇਖੋ ਵੀਡੀਓ
🎬 Watch Now: Feature Video
ਚੰਡੀਗੜ੍ਹ : ਇੱਕ ਪਾਸੇ ਜਿਥੇ ਕਾਂਗਰਸ ਪਾਰਟੀ 'ਚ ਨਵੇਂ ਪ੍ਰਧਾਨ ਵਜੋਂ ਅੱਜ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਪ੍ਰੋਗਰਾਮ ਜਾਰੀ ਹੈ, ਉਥੇ ਹੀ ਦੂਜੇ ਪਾਸੇ ਕੱਚੇ ਅਧਿਆਪਕਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਕਾਂਗਰਸ ਦਫ਼ਤਰ 'ਤੇ ਹੱਲਾ ਬੋਲ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਅਧਿਆਪਕ ਕਾਂਗਰਸ ਦਫ਼ਤਰ ਦੀ ਛੱਤੇ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕੁੱਝ ਮਹਿਲਾ ਅਧਿਆਪਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਅਧਿਆਪਕਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਵੀ ਹੋਈ।