ਸ੍ਰੀ ਮੁਕਤਸਰ ਸਾਹਿਬ: ਇੰਟਰਲੌਕ ਟਾਈਲਾਂ ਗਲੀ ਬਣਾਉਣ ਦਾ ਕੰਮ ਸ਼ੁਰੂ - ਇੰਟਰਲੌਕ ਟਾਈਲਾਂ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ 24 ਨੰਬਰ ਵਾਰਡ ’ਚ ਇੰਟਰਲੌਕ ਟਾਈਲਾਂ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਵੱਲੋਂ ਕੰਮ ਸ਼ੁਰੂ ਕਰਵਾਇਆ ਗਿਆ ਹੈ। ਦੱਸ ਦਈਏ ਕਿ ਵਾਰਡ ਨੰਬਰ 24 ਦੇ ਲੋਕਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਦੀ ਗਲੀ ’ਚ ਇੰਟਰਲੌਕ ਟਾਈਲਾਂ ਲਗਾਈਆਂ ਜਾਣ। ਇਸੇ ਮੰਗ ਨੂੰ ਦੇਖਦੇ ਹੋਏ ਇਹ ਕੰਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ’ਚ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰਡ ਨੰਬਰ 24 ਦੇ ਸਥਾਨਕ ਲੋਕਾਂ ਨੇ ਜਿਤਾਇਆ ਹੈ, ਉਨ੍ਹਾਂ ਦੇ ਵਾਰਡ ਚ ਜਿਨ੍ਹਾਂ ਵੀ ਕੰਮ ਪਾਈਪਲਾਈਨ ਜਾਂ ਕੋਈ ਇੰਟਰਲੌਕ ਦਾ ਕੰਮ ਰਹਿੰਦਾ ਹੈ ਉਹ ਉਸਨੂੰ ਜਰੂਰ ਪੂਰਾ ਕਰਵਾਉਣਗੇ।