ਕਾਂਗਰਸੀ ਵਿਧਾਇਕ 'ਤੇ ਝੂਠਾ ਪਰਚਾ ਦਰਜ ਕਰਵਾਉਣ ਦੇ ਇਲਜ਼ਾਮ - ਝੂਠਾ ਪਰਚਾ
🎬 Watch Now: Feature Video
ਤਰਨਤਾਰਨ: ਨਜ਼ਦੀਕੀ ਪਿੰਡ ਰੂੜ੍ਹੇ ਆਸਲ ਦੇ ਵਸਨੀਕ ਇਕ ਸਾਬਕਾ ਫੌਜੀ ਗੁਰਵੇਲ ਸਿੰਘ ਨੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦੇ ਪੀਏ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਸਾਬਕਾ ਫ਼ੌਜੀ ਵੱਲੋਂ ਪੁਲਿਸ ਅਤੇ ਕਾਂਗਰਸ ਵਿਧਾਇਕ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਚ ਦਾ ਸਾਥ ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਵੱਲੋਂ ਸ਼ਰ੍ਹੇਆਮ ਗੁੰਡਾਗਰਦੀ ਕਰਕੇ ਲੋਕਾਂ ਤੇ ਨਾਜਾਇਜ਼ ਪਰਚੇ ਦਰਜ ਕਰਵਾਏ ਜਾ ਰਹੇ ਹਨ। ਜਦੋਂ ਤਕ ਪੀੜਤ ਫੌਜੀ ਗੁਰਵੇਲ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤਕ ਧਰਨੇ 'ਤੇ ਹੀ ਬੈਠੇ ਰਹਿਣਗੇ।