ਅੰਮ੍ਰਿਤਸਰ ਦੇ ਸੁਲਤਾਨਵਿੰਡ 'ਚ ਕਾਂਗਰਸ ਕੌਂਸਲਰ ਨੇ ਸਥਾਨਕ ਵਾਸੀਆਂ ਦੇ ਘਰ ਕੀਤਾ ਪਥਰਾਅ - ਲੌਕਡਾਊਨ
🎬 Watch Now: Feature Video

ਅੰਮ੍ਰਿਤਸਰ: ਸੁਲਤਾਨਵਿੰਡ ਪਿੰਡ ਵਿੱਚ ਇੱਕ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਸ਼ਨ ਨਾ ਮਿਲਣ 'ਤੇ ਉਨ੍ਹਾਂ ਨੂੰ ਅਕਾਲੀ ਦਲ ਦੇ ਆਗੂ ਨੇ ਰਾਸ਼ਨ ਦਿੱਤਾ ਸੀ ਜਿਸ ਮਗਰੋਂ ਸੁਲਤਾਨਵਿੰਡ ਦੀ ਕੌਂਸਲਰ ਦੇ ਪਤੀ ਨੇ ਘਰ-ਘਰ ਜਾ ਕੇ ਰਾਸ਼ਨ ਸਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਇਸ ਦੌਰਾਨ ਜਦੋਂ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਕੁੱਝ ਮੁੰਡਿਆਂ ਨੂੰ ਬੁਲਾ ਕੇ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ।