ਕਿਸਾਨ ਜਥੇਬੰਦੀਆਂ ਸੀਏਏ ਤੇ ਦਿੱਲੀ ਹਿੰਸਾ ਵਿਰੁੱਧ 5 ਤੇ 8 ਮਾਰਚ ਨੂੰ ਕਰੇਗੀ ਪ੍ਰਦਰਸ਼ਨ - ਸੀਏਏ ਤੇ ਦਿੱਲੀ ਹਿੰਸਾ ਵਿਰੁੱਧ ਧਰਨਾ
🎬 Watch Now: Feature Video
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਗਾਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਿਸਾਨਾਂ, ਮਜ਼ਦੂਰਾਂ ਸਣੇ, ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਹਿੰਸਾ ਦੇ ਵਿਰੋਧ ਵਿਦਿਆਰਥੀਆਂ ਅਤੇ ਹੋਰ ਸੰਘਰਸ਼ਸ਼ੀਲ ਜੱਥੇਬੰਦੀਆਂ ਵਲੋਂ ਸੰਘਰਸ਼ ਜਾਰੀ ਹੈ। ਇਸੇ ਕੜੀ 'ਚ ਐਤਵਾਰ ਨੂੰ ਰੇਲਵੇ ਟਰੈਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਕੇ ਸੰਘਰਸ਼ ਲਈ ਅਗਲੀ ਰੂਪਰੇਖਾ ਤਿਆਰ ਕੀਤੀ। ਇਸ ਮੌਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ 5 ਅਤੇ 8 ਮਾਰਚ ਨੂੰ ਲੁਧਿਆਣਾ ਅਤੇ ਬਰਨਾਲਾ 'ਚ ਵਿਸ਼ਾਲ ਇੱਕਠ ਕਰਕੇ ਸੀਏਏ ਤੇ ਦਿੱਲੀ ਹਿੰਸਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਦਿੱਲੀ ਹਿੰਸਾ 'ਚ ਸ਼ਾਮਲ ਲੋਕਾਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਮੋਦੀ ਸਰਕਾਰ ਉੱਤੇ ਸਾਜਿਸ਼ ਤਹਿਤ ਜਨਤਾ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਦੋਸ਼ ਲਾਏ ਹਨ।