ਸਿਵਲ ਹਸਪਤਾਲ ਵੱਲੋਂ ਆਕਸੀਜਨ ਨਾਲ ਨਿਪਟਣ ਲਈ ਕੀਤਾ ਇਹ ਉਪਰਾਲਾ - ਕੋਰੋਨਾ ਮਹਾਂਮਾਰੀ
🎬 Watch Now: Feature Video
ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਚੱਲਦੇ ਦੇਸ਼ ਦੇ ਕਈ ਸੂਬੇ ਆਕਸੀਜਨ ਦੀ ਕਮੀ ਦੇ ਨਾਲ ਜੂਝ ਰਹੇ ਹਨ ਅਤੇ ਆਕਸੀਜਨ ਬੈੱਡ ਨਾ ਮਿਲਣ ਦੀ ਵਜ਼੍ਹਾ ਕਾਰਨ ਕਈ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਦੂਜੇ ਪਾਸੇ ਜਿਲ੍ਹੇ ਦੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਤੋਂ ਨਿਪਟਣ ਦੇ ਲਈ 53 ਆਕਸੀਜਨ ਕੰਸਰਟਰੇਟਰ ਮਸ਼ੀਨਾਂ ਨੂੰ ਇੰਸਟਾਲ ਕੀਤਾ ਗਿਆ ਹੈ। ਇਸ ਸਬੰਧ ਚ ਐਸਐਮਓ ਨੇ ਦੱਸਿਆ ਕਿ ਇਸ ਸਮੇਂ ਹਸਪਤਾਲ ’ਚ ਕੁੱਲ 90 ਬੈੱਡ ਆਕਸੀਜਨ ਦੇ ਨਾਲ ਜੁੜੇ ਹੋਏ ਹਨ ਜਿਨ੍ਹਾਂ ’ਚੋਂ 70 ਬੈੱਡਾਂ ’ਤੇ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ। ਇਨ੍ਹਾਂ ਚੋ 46 ਬੈੱਡ ਆਕਸੀਜਨ ਦੇ ਨਾਲ ਜੁੜੇ ਹੋਏ ਹਨ ਅਤੇ 24 ਬੈੱਡਾਂ ਨੂੰ ਆਕਸੀਜਨ ਕੰਸਰਟਰੇਟਰ ਮਸ਼ੀਨ ਦੇ ਨਾਲ ਜੋੜਿਆ ਗਿਆ ਹੈ ਜੋ ਕਿ ਬਿਜਲੀ ਦੇ ਨਾਲ ਚੱਲਦੀ ਹੈ। ਕੁੱਲ 53 ਆਕਸੀਜਨ ਕੰਸਰਟਰੇਟਰ ਮਸ਼ੀਨਾਂ ਮੌਜੂਦ ਹਨ ਜਿਨ੍ਹਾਂ ਦਾ ਇਸਤੇਮਾਲ ਉਹ ਐਮਰਜੇਂਸੀ ਸਮੇਂ ਦੇ ਵਿੱਚ ਕਰ ਸਕਦੇ ਹਨ।