ਰੁਜ਼ਗਾਰ ਮੇਲੇ ਦੌਰਾਨ ਅਧਿਕਾਰੀਆਂ ਵਿਚਾਲੇ ਝੜਪ - job fair dhuri
🎬 Watch Now: Feature Video
ਧੂਰੀ 'ਚ ਲੱਗਿਆ ਰੁਜ਼ਗਾਰ ਮੇਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਰੁਜ਼ਗਾਰ ਮੇਲੇ 'ਚ 2 ਸਰਕਾਰੀ ਅਧਿਕਾਰੀਆਂ 'ਚ ਝੜਪ ਹੋ ਗਈ। ਮੀਡੀਆ ਨੂੰ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਨਹਿਰੀ ਵਿਭਾਗ ਦੇ ਐਸਡੀਓ ਦੀਪਕ ਕੁਮਾਰ ਨੇ ਦੱਸਿਆ ਕਿ ਰੁਜ਼ਗਾਰ ਅਫ਼ਸਰ ਦਫ਼ਤਰ ਦੇ ਕਲਰਕ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਅਤੇ ਉਨ੍ਹਾਂ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਗੁਰਮੀਤ ਸਿੰਘ ਨੇ ਉਸ ਨਾਲ ਧੱਕਾ ਮੁੱਕੀ ਕੀਤੀ। ਪੀੜਤ ਦੀਪਕ ਕੁਮਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀ ਤੇ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ 'ਤੇ ਮੌਜੂਦ ਤਹਿਸੀਲਦਾਰ ਕਰਮਜੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਪੂਰੇ ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਪਰ ਜੇ ਅਜਿਹੇ ਮੇਲਿਆਂ 'ਚ ਅਧਿਕਾਰੀ ਹੀ ਲੜਦੇ ਨਜ਼ਰ ਆਉਣ ਲੱਗਣ ਤਾਂ ਪ੍ਰਬੰਧਕਾਂ 'ਤੇ ਕਈ ਸਵਾਲ ਖੜ੍ਹੇ ਹੁੰਦੇ ਹਨ।