ਸਿਹਤ ਹਸਪਤਾਲ ਪਟਿਆਲਾ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਤਿਆਰੀਆਂ ਮੁਕੰਮਲ
🎬 Watch Now: Feature Video
ਪਟਿਆਲਾ: ਸਥਾਨਕ ਸਿਵਲ ਹਸਪਤਾਲ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਬਾਰੇ ਈਟੀਵੀ ਭਾਰਤ ਨੂੰ ਫੋਨ ਉੱਤੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਸਿਵਲ ਹਸਪਤਾਲ ਦੇ ਨਾਲ-ਨਾਲ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ, ਰਾਜਿੰਦਰਾ ਹਸਪਤਾਲ ਸਣੇ ਕਈ ਸਰਕਾਰੀ ਹਸਪਤਾਲਾਂ 'ਚ ਆਈਸੋਲੇਸ਼ਨ ਵਾਰਡ, 27 ਵੈਂਨਟੀਲੇਟਰ ਤੇ ਹੋਰਨਾਂ ਤਿਆਰੀਆਂ ਮੁਕਮੰਲ ਕਰ ਲਈਆਂ ਗਈਆਂ ਹਨ। ਜੇਕਰ ਪਟਿਆਲਾ 'ਚ ਕੋਈ ਵੀ ਸ਼ੱਕੀ ਮਰੀਜ਼ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਹੀ ਆਈਸੋਲੇਟੀਡ ਵਾਰਡ 'ਚ ਦਾਖਲ ਕਰ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਸਿਵਲ ਸਰਜਨ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ 'ਚ ਰਹਿ ਕੇ ਕਰਫਿਊ ਦੀ ਪਾਲਣਾ ਕਰਨ ਤੇ ਸਾਫ-ਸਫਾਈ ਤੇ ਹੱਥ ਸੈਨੇਟਾਈਜ਼ ਰੱਖਣ ਦੀ ਅਪੀਲ ਕੀਤੀ ਗਈ ਹੈ।