ਪੰਜਾਬ ਹੋਮ ਗਾਰਡ ਨੇ ਗਰੀਬਾਂ ਲਈ ਮੁਫ਼ਤ ਸਿਹਤ ਜਾਂਚ ਅਤੇ ਦਵਾਈਆਂ ਦਾ ਲਾਇਆ ਕੈਂਪ - Civil Defense and Punjab Home Guards
🎬 Watch Now: Feature Video
ਬਰਨਾਲਾ: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨਾਲ ਸਬੰਧਤ ਸਿਵਲ ਡਿਫੈਂਸ ਅਤੇ ਪੰਜਾਬ ਪੁਲਿਸ ਨਾਲ ਸਬੰਧਤ ਪੰਜਾਬ ਹੋਮ ਗਾਰਡ ਵੱਲੋਂ ਅੱਜ ਨਿਸ਼ਕਾਮ ਸੇਵਾ ਸੰਮਤੀ ਦੇ ਸਹਿਯੋਗ ਨਾਲ ਜ਼ਰੂਰਤਮੰਦਾਂ ਲਈ ਅਨਾਜ ਮੰਡੀ, ਬਰਨਾਲਾ ਵਿਖੇ ਸਿਹਤ ਜਾਂਚ ਅਤੇ ਮੁਫ਼ਤ ਦਵਾਈਆਂ ਦਾ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਭੇਜੇ ਗਏ ਤਿੰਨ ਡਾਕਟਰਾਂ ਅਤੇ ਤਿੰਨ ਫ਼ਾਰਮਾਸਿਸਟਾਂ ਦੀ ਟੀਮ ਨੇ ਲੋੜਵੰਦ ਗਰੀਬ ਲੋਕਾਂ (ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ) ਦੀ ਸਿਹਤ ਜਾਂਚ ਕੀਤੀ। ਕੈਂਪ ਦਾ ਉਦਘਾਟਨ ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡ ਦੇ ਕਮਾਂਡੈਂਟ ਰਛਪਾਲ ਸਿੰਘ ਧੂਰੀ ਨੇ ਕੀਤਾ। ਇਹ ਕੈਂਪ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ।