ਗਰੀਬਾਂ ਦੀ ਮਦਦ ਲਈ ਸਾਈਕਲ 'ਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਤੈਅ ਕਰਨਗੇ ਕ੍ਰਿਸ ਪਾਰਸਨ - ਲੁਧਿਆਣਾ ਤੋਂ ਖ਼ਬਰ
🎬 Watch Now: Feature Video
ਲੁਧਿਆਣਾ ਵਿੱਚ ਮਸ਼ਹੂਰ ਸਾਈਕਲਿਸਟ ਕ੍ਰਿਸ ਪਾਰਸਨ ਵੱਲੋਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਰੋਜ਼ਾਨਾ 100 ਕਿਲੋਮੀਟਰ ਤੱਕ ਸਾਈਕਲਿੰਗ ਕਰਨ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਬੀਤੇ 15 ਸਾਲ ਤੋਂ ਭਾਰਤ ਵਿੱਚ ਹਰ ਮਹੀਨੇ ਦੋ ਹਫ਼ਤੇ ਸਾਈਕਲ ਚਲਾਉਂਦੇ ਹਨ ਤੇ ਗਰੀਬ ਵਿਧਵਾ ਔਰਤਾਂ ਦੀ ਮਦਦ ਕਰਨ ਦਾ ਯਤਨ ਕਰ ਰਹੇ ਹਨ। ਕ੍ਰਿਸ ਪਾਰਸਨ ਨੇ ਦੱਸਿਆ ਕਿ ਉਹ ਗਰੀਬ ਵਿਧਵਾ ਔਰਤਾ ਦੀ ਮਦਦ ਲਈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 4.5 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ 4.5 ਲੱਖ ਯੂਐੱਸ ਡਾਲਰ ਇਕੱਠੇ ਕਰ ਸਕਣ ਅਤੇ ਇਨ੍ਹਾਂ ਪੈਸਿਆਂ ਨਾਲ ਉਹ ਗਰੀਬਾਂ ਦੀ ਮਦਦ ਕਰ ਸਕਣਗੇ।