BSC Agriculture ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
🎬 Watch Now: Feature Video
ਫ਼ਰੀਦਕੋਟ: ਸਰਕਾਰੀ ਬਰਜਿੰਦਰਾ ਕਾਲਜ (Government Barjindra College) ਵਿਚ 1972 ਤੋਂ ਚਲ ਰਹੇ ਬੀਐਸਸੀ ਐਗਰੀਕਲਚਰ ਵਿਭਾਗ (Department of Agriculture) ਨੂੰ ਵਿਭਾਗੀ ਸ਼ਰਤਾਂ ਨਾ ਪੂਰੀਆਂ ਹੋਣ ਦੇ ਚਲੱਦੇ ਇਸ ਨੂੰ ਬੰਦ ਕਰਨ ਦੀ ਕਵਾਈਦ ਸ਼ੁਰੂ ਹੋ ਚੁਕੀ ।ਜਿਸ ਦੇ ਚਲੱਦੇ ਲਗਾਤਾਰ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਇਸੇ ਦੇ ਚਲਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਮਨੁੱਖੀ ਲੜੀ ਬਣਾ ਕੇ ਆਪਣਾ ਵਿਰੋਧ ਜਤਾਇਆ ਤਾਂ ਜੋ ਇਸ ਵਿਭਾਗ ਨੂੰ ਬਚਾਇਆ ਜਾ ਸਕੇ।ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਵਿਭਾਗ ਦੇ ਬੰਦ ਹੋਣ ਨਾਲ ਸਭ ਤੋਂ ਜਿਆਦਾ ਨੁਕਸਾਨ ਗਰੀਬ ਮਿਹਨਤੀ ਵਿਦਿਆਰਥੀਆਂ ਨੂੰ ਹੋਵੇਗਾ ਕਿਉਂਕਿ ਇਸ ਸਰਕਾਰੀ ਕਾਲਜ ਵਿਚ ਬਹੁਤ ਘੱਟ ਫੀਸ ਨਾਲ ਇਥੇ ਕੋਰਸ ਕੀਤਾ ਜਾ ਸਕਦਾ ਹੈ।