ਥਾਣਾ ਝਬਾਲ ਵਿਖੇ ਹੈੱਡਕਾਂਸਟੇਬਲ ਦੀ ਭੇਦਭਰੇ ਹਾਲਾਤਾਂ 'ਚ ਮੌਤ

🎬 Watch Now: Feature Video

thumbnail
ਤਰਨਤਾਰਨ: ਪਿੰਡ ਲਖਣਾ ਦੇ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਦੀ ਥਾਣਾ ਝਬਾਲ ਦੇ ਵਿੱਚ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਹਰਪਾਲ ਸਿੰਘ ਨੇ ਆਪਣੀ ਫੇਸਬੁੱਕ ਪੇਜ ਉੱਪਰ ਸੁਸਾਇਡ ਨੋਟ ਅਤੇ ਜੋ ਦਵਾਈ ਖਾਧੀ ਉਸ ਦੀਆਂ ਤਸਵੀਰਾ ਅਪਲੋਡ ਕੀਤੀਆਂ ਸਨ। ਇਸ ਵਿੱਚ ਸਾਫ਼ ਤੌਰ 'ਤੇ ਥਾਣੇ ਦੇ ਐੱਸਐੱਚਓ ਅਤੇ ਮੁੱਖ ਮੁਨਸ਼ੀ ਦਾ ਨਾਂਅ ਦਿੱਤਾ ਹੋਇਆ ਹੈ। ਇਸ ਬਾਰੇ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤੇ ਉਨ੍ਹਾਂ ਨੇ ਪਰਦਾ ਪਾਉਂਦਿਆਂ ਕਿਹਾ ਕਿ ਉਸ ਦੀ ਮੌਤ ਗ਼ਲਤ ਦਵਾਈ ਖਾਣ ਨਾਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਪੁਖ਼ਤਾ ਸਬੂਤ ਮਿਲਦਾ ਹੈ ਤਾਂ ਉਸਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

For All Latest Updates

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.