ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਕੇਂਦਰ ਸਰਕਾਰ ਦੇ ਬਜਟ ਨੂੰ ਦੱਸਿਆ ਲਾਲੀਪਾਪ ਬਜਟ - Aruna Chaudhary
🎬 Watch Now: Feature Video
ਗੁਰਦਾਸਪੁਰ: ਕੇਂਦਰ ਸਰਕਾਰ ਵੱਲੋਂ ਅੱਜ ਆਮ ਬਜਟ 2021-22 ਪੇਸ਼ ਕੀਤਾ ਗਿਆ। ਇਹ ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ। ਆਮ ਬਜਟ ਨੂੰ ਲੈ ਕੇ ਆਪਣੀ ਵਿਚਾਰ ਰੱਖਦੇ ਹੋਏ ਪੰਜਾਬ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸਰਕਾਰ ਦਾ ਬਜਟ 2021-22 ਮਹਿਜ਼ ਲਾਲੀਪਾਪ ਹੈ। ਆਮ ਜਨਤਾ ਨੂੰ ਲੋਕਾਂ ਬਜਟ ਤੋਂ ਬੇਹਦ ਜ਼ਿਆਦਾ ਉਮੀਂਦ ਸੀ, ਪਰ ਇਸ ਵਾਰ ਦਾ ਬਜਟ ਬਿਲਕੁੱਲ ਵੀ ਜਨਤਾ ਦੇ ਮੁਤਾਬਕ ਨਹੀਂ ਆਇਆ। ਟੈਕਸ ਸਲੈਬ 'ਚ ਕੇਂਦਰ ਵੱਲੋਂ ਕਿਸੇ ਤਰ੍ਹਾਂ ਕੋਈ ਛੂਟ ਨਹੀਂ ਦਿੱਤੀ ਗਈ। ਜਦੋਂਕਿ ਸਰਕਾਰੀ ਮੁਲਾਜ਼ਮਾਂ ਨੂੰ ਟੈਕਸ ਸਬੰਧੀ ਛੂਟ ਦਾ ਇੰਤਜ਼ਾਰ ਸੀ। ਦੂਜੇ ਪਾਸੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਾਗੂ ਕਰ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਐਮਐਸਪੀ ਤਾਂ ਪਹਿਲਾਂ ਤੋਂ ਹੀ ਜਾਰੀ ਹੈ, ਕੇਂਦਰ ਸਰਕਾਰ ਪਹਿਲਾਂ ਖੇਤੀ ਕਾਨੂੰਨ ਰੱਦ ਕਰ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।