ਡੰਗਰ ਚਰਾਉਣਾ ਨੌਜਵਾਨ ਨੂੰ ਪਿਆ ਭਾਰੀ, ਅਣਪਛਾਤਿਆਂ ਨੇ ਚਲਾਈ ਗੋਲੀ - Firozpur news
🎬 Watch Now: Feature Video
ਫ਼ਿਰੋਜਪੁਰ ਦੇ ਪਿੰਡ ਪੱਲਾ ਮੇਗਾ ਵਿੱਚ ਡੰਗਰਾਂ ਨੂੰ ਚਰਾਉਣਾ ਲਈ ਗਏ ਇੱਕ ਨੌਜਵਾਨ ਮੁੰਡੇ ਨੂੰ ਘਰ ਵਿੱਚ ਵੜ ਕੇ ਗੋਲੀਆਂ ਮਾਰੀਆਂ ਗਈਆਂ। ਫੱਟੜ ਨੌਜਵਾਨ ਗੁਰਪ੍ਰੀਤ ਦੇ ਮੋਢੇ ਵਿੱਚ ਗੋਲੀ ਲੱਗਣ ਨਾਲ ਫ਼ਰੀਦਕੋਟ ਦੇ ਮੈਡੀਕਲ ਕਾਲੇਜ ਰੈਫਰ ਕੀਤਾ ਗਿਆ ਹੈ। ਫੱਟੜ ਹੋਏ ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਸੜਕ 'ਤੇ ਡੰਗਰਾਂ ਨੂੰ ਚਰਾ ਰਿਹਾ ਸੀ ਉਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਘਰ ਅੰਦਰ ਵੜ ਕੇ ਗੋਲੀਆਂ ਚਲਾਇਆ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਗੁਰਪ੍ਰੀਤ ਦੇ ਚਾਚਾ ਨੂੰ ਵੀ ਹੱਥ 'ਚ ਗੋਲੀ ਲਗੀ ਹੈ।