ਪੰਜਾਬ 'ਚ ਕੈਪਟਨ ਸਰਕਾਰ ਹੋਈ ਨਾਕਾਮ - ਸੁਖਬੀਰ ਬਾਦਲ - ਕਰਤਾਰਪੁਰ ਕੋਰੀਡੋਰ
🎬 Watch Now: Feature Video
ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਦੇ ਮਨੋਹਰ ਲਾਲ ਮੇਮੋਰਿਯਲ ਸਕੂਲ ਦੀ ਸੌਂਵੀ ਵਰੇਗੰਢ ਦੇ ਸਮਾਗਮ 'ਚ ਸ਼ਿਰਕਤ ਕਰਨ ਪੁਜੇ। ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁਚੇ ਸੁਖਬੀਰ ਬਾਦਲ ਨੇ ਕਿਹਾ ਕਿ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਇਸ ਸਕੂਲ 'ਚ ਪੜ੍ਹਦੇ ਰਹੇ ਹਨ, ਇਸ ਕਾਰਨ ਮੈਂ ਇਸ ਸਕੂਲ ਦੀ ਸੌਂਵੀ ਵਰੇਗੰਢ ਮੌਕੇ ਇਥੇ ਪੁਜਾ ਹਾਂ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਰਤਾਰਪੁਰ ਕੋਰੀਡੋਰ ਦੇ ਖੁੱਲਣ ਦੇ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਈਐੱਸਆਈ ਲਈ ਆਪਣੀ ਬਿਆਨਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਕੈਪਟਨ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਲੋਕਾਂ, ਕਿਸਾਨਾਂ ਅਤੇ ਸੂਬੇ 'ਚ ਵਿਕਾਸ ਕਾਰਜਾਂ ਵੱਲ ਧਿਆਨ ਨਾ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 3 ਸਾਲਾਂ ਤੋਂ ਸੂਬੇ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ, ਇਸ ਕਾਰਨ ਉਹ ਮੁੱਖ ਮੰਤਰੀ ਕਹਾਉਣ ਦੇ ਯੋਗ ਨਹੀਂ ਹਨ। ਇਹ ਗੱਲ ਤੈਅ ਹੈ ਕਿ ਅਗਲੀ ਵਾਰ ਉਹ ਚੋਣ ਹੀ ਨਹੀਂ ਲੜਨਗੇ। ਫਿਰੋਜ਼ਪੁਰ ਦੇ ਵਿਕਾਸ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ 2022 ਤਕ ਫਿਰੋਜ਼ਪੁਰ ਦੀ ਨੁਹਾਰ ਬਦਲਣ ਦੀ ਗੱਲ ਆਖੀ।