ਕੈਬਿਨੇਟ ਮੰਤਰੀਆਂ ਨੇ ਵਧੀਆਂ ਬਿਜਲੀ ਦਰਾਂ ਨੂੰ ਦੱਸਿਆ ਜਾਇਜ਼ - Cabinet ministers justify right to increased power tariffs
🎬 Watch Now: Feature Video
ਸੂਬੇ ਦੇ ਵਿੱਚ ਨਵੇਂ ਸਾਲ ਤੋਂ ਹੀ ਬਿਜਲੀ ਦੀਆਂ ਨਵੀਂ ਦਰਾਂ ਲਾਗੂ ਹੋ ਜਾਣੀਆਂ, ਜਿੱਥੇ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ, ਹਿਮਾਚਲ ਅਤੇ ਦਿੱਲੀ ਵਿੱਚ ਬਿਜਲੀ ਦੀਆਂ ਦਰਾਂ ਪੰਜਾਬ ਨਾਲੋਂ ਕਿਤੇ ਸਸਤੀਆਂ ਹਨ। ਉੱਥੇ ਹੀ ਪੰਜਾਬ ਹੁਣ ਦਰਾਂ ਨੂੰ ਹੋਰ ਵਧਾਉਣ ਦੀ ਤਿਆਰੀ ਵਿੱਚ ਹੈ। ਸਰਕਾਰ ਦੇ ਇਸ ਫ਼ੈਸਲੇ ਨੂੰ ਕੈਬਿਨੇਟ ਮੰਤਰੀਆਂ ਵੱਲੋਂ ਸਹੀ ਠਹਿਰਾਇਆ ਜਾ ਰਿਹਾ ਹੈ। ਇਹ ਮਾਮਲੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਸਰਕਾਰ ਕੋਲ ਬਿਜਲੀ ਦੀਆਂ ਦਰਾਂ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਕਿਉਂਕਿ ਸਰਕਾਰ ਨੂੰ ਜੋ ਮਾਈਨਿੰਗ ਅਲਾਟ ਹੋਈ ਸੀ ਉਸ ਦਾ ਮਾਮਲਾ ਅਜੇ ਸੁਪਰੀਮ ਕੋਰਟ ਵਿਚ ਪੈਂਡਿੰਗ ਚੱਲ ਰਿਹਾ ਹੈ।