ਕੈਬਿਨੇਟ ਮੀਟਿੰਗ 'ਚ ਵਿਧਾਇਕਾਂ ਦੀਆਂ ਤਨਖ਼ਾਹਾਂ ਦੇ ਵਾਧੇ 'ਤੇ ਲੱਗ ਸਕਦੀ ਹੈ ਮੋਹਰ - ਪੰਜਾਬ ਬਜਟ 2020
🎬 Watch Now: Feature Video
ਚੰਡੀਗੜ੍ਹ: ਪੰਜਾਬ ਭਵਨ ਸੈਕਟਰ 3 ਵਿਖੇ ਹੋਣ ਵਾਲੀ ਕੈਬਿਨੇਟ ਦੀ ਬੈਠਕ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫ਼ਾਰਮ ਹਾਊਸ ਵਿਖੇ ਹੋਵੇਗੀ। ਜਾਣਕਾਰੀ ਮੁਤਚਾਬਕ ਕੈਬਿਨੇਟ ਦੀ ਬੈਠਕ ਵਿੱਚ ਵਿਧਾਇਕਾਂ ਦੀਆਂ ਤਨਖ਼ਾਹਾਂ ਵਿੱਚ ਵਾਧੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਅਤੇ ਉੱਥੇ ਹੀ ਬਜਟ ਇਜਲਾਸ ਵਿੱਚ ਵ੍ਹਾਈਟ ਪੇਪਰ ਲਿਆਉਣ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ। ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਪੰਜਾਬ ਬਜਟ 2020 ਉੱਪਰ ਵੀ ਚਰਚਾ ਹੋ ਸਕਦੀ ਹੈ ਕਿ ਜਿਹੜੇ ਵਿਭਾਗ ਬਜਟ ਤੋਂ ਵਾਂਝੇ ਰਹਿ ਗਏ ਉਨ੍ਹਾਂ ਵਿਭਾਗਾਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ।