ਵਰਕਰਾਂ ਨੂੰ ਰੈਲੀ 'ਚ ਲੈਕੇ ਆਏ ਬੱਸ ਅਪਰੇਟਰਾਂ ਨੇ ਸਿੱਧੂ ਮੂਸੇਵਾਲੇ 'ਤੇ ਪੈਸੇ ਨਾ ਦੇਣ ਦੇ ਲਾਏ ਦੋਸ਼ - ਬੱਸ ਅਪਰੇਟਰਾਂ ਨੇ ਸਿੱਧੂ ਮੂਸੇ ਵਾਲੇ 'ਤੇ ਪੈਸੇ ਨਾ ਦੇਣ ਦੇ ਲਾਏ ਦੋਸ਼
🎬 Watch Now: Feature Video
ਮਾਨਸਾ: ਕਾਂਗਰਸ ਵੱਲੋਂ ਮਾਨਸਾ ਵਿੱਚ ਸਿੱਧੂ ਮੂਸੇ ਵਾਲਾ ਅਤੇ ਸਰਦੂਲਗੜ੍ਹ ਵਿੱਚ ਮੋਹਰ ਪਰਿਵਾਰ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਗਈਆਂ, ਜਿਸ ਲਈ 300 ਦੇ ਕਰੀਬ ਬੱਸਾਂ ਕਿਰਾਏ ’ਤੇ ਲਈਆਂ ਗਈਆਂ ਸਨ, ਜਿਨ੍ਹਾਂ ਦਾ ਕਿਰਾਇਆ 20 ਲੱਖ ਰੁਪਏ ਹੈ। ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਦੱਸਿਆ ਗਿਆ ਕਿ ਉਸ ਨੇ ਰੈਲੀ 'ਚ 310 ਤੋਂ ਕਿਰਾਇਆ ਦਿੱਤਾ ਸੀ, ਜਿਸ ਕਾਰਨ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਸੀ ਕਿ ਅਗਲੇ ਦਿਨ ਉਸ ਨੂੰ ਪੇਮੈਂਟ ਕਰ ਦਿੱਤੀ ਜਾਵੇਗੀ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ। ਉਨ੍ਹਾਂ ਨੇ ਜਿੱਥੇ ਹਰੇਕ ਕਾਂਗਰਸੀ ਆਗੂ ਨੂੰ ਅਪੀਲ ਕੀਤੀ ਹੈ, ਕਿ ਉਨ੍ਹਾਂ ਦੀਆਂ ਬੱਸਾਂ ਦਾ ਕਿਰਾਇਆ ਦਿੱਤਾ ਜਾਵੇ, ਨਹੀਂ ਤਾਂ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਅਦਾਇਗੀ ਨਾ ਕੀਤੀ ਗਈ ਤਾਂ ਉਹ ਸਿੱਧੂ ਮੂਸੇ ਵਾਲਾ ਅਤੇ ਸਰਦੂਲਗੜ੍ਹ ਵਿਖੇ ਚੋਣ ਦਫ਼ਤਰਾਂ ਅੱਗੇ ਪੱਕਾ ਮੋਰਚਾ ਲਗਾਉਣਗੇ।