ਬੀਐਸਐਫ ਨੇ ਪਾਕਿ ਤੋਂ ਭਾਰਤ ਆਉਣ ਵਾਲੀ 60 ਕਰੋੜ ਦੀ ਹੈਰੋਇਨ ਕੀਤੀ ਬਰਾਮਦ - ਬੀਐਸਐਫ ਨੇ 60 ਕਰੋੜ ਦੀ ਹੈਰੋਇਨ ਬਰਾਮਦ ਕੀਤੀ
🎬 Watch Now: Feature Video
ਬੀਐਸਐਫ ਦੇ ਜਵਾਨਾਂ ਨੇ 12 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 60 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀਐਸਐਫ ਦੇ ਡੀਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਬੀਉਪੀ ਰਾਜਤਲਾ ਵਿਖੇ ਪਾਕਿਸਤਾਨੀ ਤਸਕਰਾਂ ਨੇ ਧੁੰਦ ਦਾ ਫਾਇਦਾ ਉਠਾਇਆ ਅਤੇ ਪਾਈਪ ਰਾਹੀਂ ਹੈਰੋਇਨ ਭਾਰਤ ਭੇਜ ਦਿੱਤੀ। ਬੀਐਸਐਫ ਦੇ ਜਵਾਨਾਂ ਨੇ ਜਦੋਂ ਤਲਾਸ਼ੀ ਲਈ ਤਾਂ ਪਾਕਿਸਤਾਨੀ ਤਸਕਰ ਮੌਕੇ ਤੋਂ ਫਰਾਰ ਹੋ ਗਏ। ਉਸ ਥਾਂ ਤੋਂ ਹੈਰੋਇਨ ਦੇ 12 ਪੈਕੇਟ, ਪਿਸਤੌਲ ਅਤੇ 9 ਰਾਊਂਡ ਮਿਲੇ ਹਨ।