ਬੀਐੱਸਐੱਫ਼ ਨੇ 15 ਕਰੋੜ ਦੀ ਹੈਰੋਇਨ ਕੀਤੀ ਬਰਾਮਦ - ਬੀਐੱਸਐੱਫ਼ ਨੇ 15 ਕਰੋੜ ਦੀ ਹੈਰੋਇਨ ਕੀਤੀ ਬਰਾਮਦ
🎬 Watch Now: Feature Video
ਬੀਐੱਸਐੱਫ਼ ਦੀ 136 ਬਟਾਲੀਅਨ ਨੇ ਸਰਹੱਦੀ ਚੌਕੀ ਸ਼ਾਮੇ ਦੇ ਨੇੜੇ ਸਤਲੁਜ ਦਰਿਆ ਵਿਚੋਂ ਪਾਕਿਸਤਾਨ ਵੱਲੋਂ ਭੇਜੀ ਗਈ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸਤਲੁਜ ਦਰਿਆ ਵਿਚੋਂ ਪਾਕਿਸਤਾਨ ਵਲੋਂ ਬੂਟੀ ਨਾਲ ਬਣ ਕੇ ਹੈਰੋਇਨ ਨੂੰ ਭਾਰਤੀ ਖੇਤਰ ਵਿੱਚ ਭੇਜਿਆ ਜਾ ਰਿਹਾ ਸੀ ਜਿਸ ਨੂੰ ਬੀਐੱਸਐੱਫ਼ ਦੇ ਜਵਾਨਾਂ ਦੇ ਥਰਮਲ ਕੈਮਰੇ ਵਿੱਚ ਵੇਖ ਲਿਆ ਅਤੇ ਮੋਟਰ ਬੋਟ ਰਾਹੀਂ ਜਾ ਕੇ ਉਸ ਬੂਟੀ ਨੂੰ ਬਾਹਰ ਕੱਢ ਕੇ ਉਸ ਦੀ ਤਲਾਸ਼ੀ ਲਈ ਤਾਂ ਹੇਠਲੇ ਪਾਸੇ ਹੈਰੋਇਨ ਪਈ ਮਿਲੀ। ਜਾਣਕਾਰੀ ਮੁਤਾਬਕ ਇਸ ਹੈਰੋਇਨ ਦੀ ਕੀਮਤ ਅੰਤਰਸਟਰੀ ਬਾਜ਼ਾਰ ਵਿੱਚ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।