ਦਿੱਲੀ ਘਿਰਾਓ ਲਈ ਫ਼ਰੀਦਕੋਟ ਤੋਂ ਬੀਕੇਯੂ ਸਿੱਧੂਪੁਰ ਦੀ ਟੀਮ ਰਵਾਨਾ - ਦਿੱਲੀ ਘਿਰਾਓ
🎬 Watch Now: Feature Video
ਫ਼ਰੀਦਕੋਟ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਘਿਰਾਓ 26 ਅਤੇ 27 ਨਵੰਬਰ ਨੂੰ ਕੀਤਾ ਜਾਣਾ ਹੈ ਜਿਸ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਟੀਮ ਨੇ ਫ਼ਰੀਦਕੋਟ ਤੋਂ ਦਿੱਲੀ ਵੱਲ ਕੂਚ ਕਰ ਲਿਆ ਹੈ। ਫ਼ਰੀਦਕੋਟ ਤੋਂ 30 ਦੇ ਕਰੀਬ ਟਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਕਿਸਾਨ ਦਿੱਲੀ ਵੱਲ ਨੂੰ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੀ ਅਗਵਾਈ ਵਿਚ ਤੁਰੇ ਪਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਘਿਰਾਓ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਆਪਣੇ ਲਈ ਰਾਸ਼ਨ, ਪਾਣੀ ਸਭ ਇਕੱਠਾ ਕਰ ਲਿਆ ਹੈ ਤਾਂ ਜੋ ਉਨ੍ਹਾਂ ਨੂੰ ਧਰਨਾ ਵਿੱਚ ਕਿਸੇ ਤਰ੍ਹਾਂ ਦੀ ਦਿਕੱਤ ਨਾ ਆਵੇ।