ਭਾਜਪਾ ਨੇ ਕਮਿਊਨਟੀ ਹਾਲ ਨੂੰ ਲੈ ਕੇ ਕਾਂਗਰਸੀ ਮੰਤਰੀ 'ਤੇ ਚੁੱਕੇ ਸਵਾਲ
🎬 Watch Now: Feature Video
ਹੁਸ਼ਿਆਰਪੁਰ: ਸਰਵਿਸ ਕਲੱਬ (Service Club) ਨਜ਼ਦੀਕ ਬਣ ਰਹੇ ਕਮਿਊਨਟੀ ਹਾਲ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ ਅਤੇ ਇਸ ਵਾਰ ਕਮਿਊਨਟੀ ਹਾਲ ਦੀ ਸੰਭਾਲ ਨੂੰ ਲੈ ਕੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਨ ਸੂਦ ਨੇ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।ਤੀਕਸ਼ਣ ਸੂਦ ਨੇ ਕਿਹਾ ਕਿ ਜਦੋਂ ਕਮਿਊਨਟੀ ਹਾਲ (Community hall) ਦਾ ਨਿਰਮਾਣ ਕਾਰਜ ਸ਼ੁਰੂ ਹੋਣਾ ਸੀ ਤਾਂ ਮੰਤਰੀ ਦੀ ਸ਼ਹਿ 'ਤੇ ਰੋਡ 'ਤੇ ਲੱਗੇ ਦਰੱਖਤਾਂ ਨੂੰ ਨਾਜਾਇਜ਼ ਢੰਗ ਨਾਲ ਵੱਢਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਬਹੁਤ ਹੀ ਘੱਟ ਰੇਟ ਤੇ ਵੇਚ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ ਸੀ।