ਰੇਤਾ ਸਸਤਾ ਕਰਨ ਦੇ ਐਲਾਨ ਨੂੰ ਲੈ ਕੇ ਭਾਜਪਾ ਨੇ ਘੇਰੀ ਚੰਨੀ ਸਰਕਾਰ - Channi government
🎬 Watch Now: Feature Video
ਚੰਡੀਗੜ੍ਹ: ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਰੇਤ ਦਾ ਮੁੱਦਾ (sand issue) ਭਖਦਾ ਜਾ ਰਿਹਾ ਹੈ। ਚੰਨੀ ਸਰਕਾਰ (Channi government) ਦੇ ਵੱਲੋਂ ਰੇਤੇ ਦੇ ਕੀਤੇ ਸਸਤੇ ਐਲਾਨ ਨੂੰ ਲੈ ਕੇ ਵਿਰੋਧੀਆਂ ਪਾਰਟੀਆਂ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੀਆਂ ਹਨ। ਭਾਜਪਾ ਆਗੂ ਸੁਭਾਸ਼ ਸ਼ਰਮਾ ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਚੰਨੀ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿਰਫ ਐਲਾਨ ਕੀਤੇ ਜਾ ਰਹੇ ਹਨ ਪਰ ਅਸਲ ਦੇ ਵਿੱਚ ਲਾਗੂ ਨਹੀਂ ਕੀਤੇ ਜਾਂਦੇ । ਉਨ੍ਹਾਂ ਕਿਹਾ ਕਿ ਰੇਤਾ ਸਸਤਾ (Sand cheaper) ਕਰਨ ਦਾ ਸਿਰਫ ਐਲਾਨ ਹੀ ਕੀਤਾ ਹੈ ਕਿ ਪਰ ਮਿਲ ਮਹਿੰਗਾ ਹੀ ਰਿਹਾ ਹੈ। ਇਸ ਮੌਕੇ ਉਨ੍ਹਾਂ ਇੱਕ ਅਖਬਾਰੀ ਖ਼ਬਰ ਦਾ ਵੀ ਹਵਾਲਾ ਦਿੱਤਾ ਅਤੇ ਵੱਡੇ ਸਵਾਲ ਚੰਨੀ ਸਰਕਾਰ (Channi government) ‘ਤੇ ਚੁੱਕੇ।