'ਭਜਨ ਸਮਰਾਟ' ਨਰਿੰਦਰ ਚੰਚਲ ਦਾ ਦੇਹਾਂਤ, ਸ਼ਹਿਰ ਵਾਸੀਆਂ 'ਚ ਸੋਗ ਦੀ ਲਹਿਰ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ : ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਇਲਾਜ ਦਿੱਲੀ ਦੇ ਅਪੋਲੋ ਹਸਪਤਾਲ 'ਚ ਜਾਰੀ ਸੀ, ਇਥੇ ਹੀ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏ। ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ 1940 ਨੂੰ ਅੰਮ੍ਰਿਸਤਰ ਵਿਖੇ ਹੋਇਆ ਸੀ। ਨਰਿੰਦਰ ਚੰਚਲ ਦੇ ਦੇਹਾਂਤ 'ਤੇ ਸ਼ਹਿਰ ਵਾਸੀਆਂ 'ਚ ਸੋਗ ਦੀ ਲਹਿਰ ਹੈ।