ਕੋਰੋਨਾ ਕਰਕੇ 2020 ਦੀ ਵੈਸਾਖੀ ਗੁਰੂ ਘਰ ਦੇ ਪ੍ਰਬੰਧਕਾਂ ਤੱਕ ਹੀ ਸੀਮਤ - ਗੁਰਦੁਆਰਾ ਛੇਵੀਂ ਪਾਤਸ਼ਾਹੀ ਭਦੌੜ
🎬 Watch Now: Feature Video
ਬਰਨਾਲਾ: ਵੈਸਾਖੀ ਦਾ ਤਿਉਹਾਰ ਜਿੱਥੇ ਹਰ ਸਾਲ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਇਸ ਸਾਲ ਵੈਸਾਖੀ ਗੁਰਦੁਆਰਾ ਪ੍ਰਬੰਧਕਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਬਰਨਾਲਾ ਦੇ ਗੁਰਦੁਆਰਾ ਨਾਨਕਸਰ ਠਾਠ, ਗੁਰਦੁਆਰਾ ਬੀਬੀ ਪ੍ਰਧਾਨ ਕੌਰ ਤਪ ਅਸਥਾਨ, ਗੁਰਦੁਆਰਾ ਛੇਵੀਂ ਪਾਤਸ਼ਾਹੀ ਭਦੌੜ ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਢਿੱਲਵਾਂ ਵਿੱਚ ਹਰ ਸਾਲ ਵੈਸਾਖੀ 'ਤੇ ਮੇਲੇ ਲੱਗਦੇ ਹਨ ਤੇ ਸੰਗਤਾਂ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਗੁਰਦੁਆਰੇ ਦੇ ਵਿੱਚ ਸਿਰਫ਼ ਕੀਰਤਨ ਹੀ ਕੀਤਾ ਗਿਆ। ਮੈਨੇਜਰ ਅਮਰੀਕ ਸਿੰਘ ਨੇ ਕਿਹਾ ਕਿ ਇਸ ਵਾਰ ਵੈਸਾਖੀ ਨੂੰ ਲੈ ਕੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਈ ਸਨ ਪਰ ਕੋਰੋਨਾ ਮਹਾਂਮਾਰੀ ਕਰਕੇ ਸਭ ਕੁੱਝ ਰੱਦ ਕਰਨ ਪਿਆ।