ਗੱਡੀ ਚਲਾਉਣ ਸਮੇਂ ਰਹੋ ਸਾਵਧਾਨ, ਨਹੀਂ ਵਾਪਰ ਸਕਦੀ ਇਹ ਘਟਨਾ - ਖਰੜ ਲਾਂਡਰਾ ਰੋਡ
🎬 Watch Now: Feature Video
ਮੋਹਾਲੀ: ਥਾਣਾ ਬਲੌਂਗੀ ਦੀ ਪੁਲਿਸ ਵਲੋਂ ਇੱਕ ਚੋਰ ਨੂੰ ਚੋਰੀ ਕੀਤੀ ਕਾਰ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਖਰੜ ਲਾਂਡਰਾ ਰੋਡ 'ਤੇ ਇੱਕ ਵਿਅਕਤੀ ਦੀ ਕਾਰ ਖ਼ਰਾਬ ਹੋ ਗਈ ਤਾਂ ਉਕਤ ਚੋਰ ਮਦਦ ਲਈ ਕਾਰ ਸਟਾਰਟ ਕਰਨ ਦਾ ਕਹਿ ਕੇ ਗੱਡੀ 'ਚ ਬੈਠ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਹੋਰ ਲੋਕਾਂ ਵਲੋਂ ਗੱਡੀ ਨੂੰ ਧੱਕਾ ਲਗਾ ਕੇ ਸਟਾਰਟ ਕਰਨ 'ਚ ਮਦਦ ਕੀਤੀ ਤਾਂ ਉਕਤ ਚੋਰ ਕਾਰ ਲੈਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।