ਕੋਵਿਡ-19: ਲੋਕਾਂ ਨੂੰ ਜਾਗਰੂਕ ਕਰਨ ਲਈ ਬਠਿੰਡਾ ਪੁਲਿਸ ਨੇ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ - ਬਠਿੰਡਾ ਪੁਲਿਸ
🎬 Watch Now: Feature Video
ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਤੈਅ ਨਿਯਮਾਂ ਦੀ ਹੀ ਪਾਲਣਾ ਕਰਨ। ਇਸੇ ਦੇ ਚੱਲਦਿਆਂ ਬਠਿੰਡਾ ਪੁਲਿਸ ਨੇ ਇੱਕ ਵਿਸ਼ਾਲ ਫਲੈਗ ਮਾਰਚ ਕੱਢਿਆ ਅਤੇ ਬਕਾਇਦਾ ਅਨਾਊਂਸਮੈਂਟ ਵੀ ਕਰਵਾਈ ਗਈ ਕਿ ਸ਼ਹਿਰ ਵਿੱਚ ਕਰਫਿਊ ਜਾਰੀ ਹੈ ਅਤੇ ਉਹ ਆਪਣੀ ਦੁਕਾਨਾਂ ਨਾ ਖੋਲ੍ਹਣ। ਐਸ.ਐਸ.ਪੀ. ਡਾ ਨਾਨਕ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਕੋਈ ਪੁਲਿਸ ਮਦਦ ਦੀ ਲੋੜ ਹੈ ਤਾਂ ਉਹ ਕੰਟਰੋਲ ਵਿੱਚ ਕਦੇ ਵੀ ਕਾਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਬਕਾਇਦਾ ਪਰਮਾਨੈਂਟ ਨਾਕੇ ਵਿੱਚ ਚੌਵੀ ਘੰਟੇ ਪੁਲਿਸ ਤੈਨਾਤ ਹੈ।