ਐਕਸਾਈਜ਼ ਵਿਭਾਗ ਨੇ 29 ਪੇਟੀਆਂ ਨਜਾਇਜ਼ ਸ਼ਰਾਬ ਸਣੇ ਵਿਅਕਤੀ ਕੀਤਾ ਗ੍ਰਿਫ਼ਤਾਰ - ਸ਼ਰਾਬ ਤਸਕਰ
🎬 Watch Now: Feature Video
ਬਟਾਲਾ:ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਕਰ ਅਤੇ ਆਬਕਾਰੀ ਵਿਭਾਗ ਨੇ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਦੀ ਬਣੀ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਬਟਾਲਾ ਦੇ ਪਿੰਡ ਅਲੋਵਾਲ ਰੇਲਵੇ ਲਾਈਨ ਕਰੋਸ ਕਰਦੇ ਹੀ ਇਕ ਖਾਲੀ ਪਲਾਂਟ ਵਿੱਚ 29 ਪੇਟੀਆਂ ਸਨਜਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ। ਸ਼ਰਾਬ ਤਸਕਰ ਅਕਸਰ ਹੀ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਟਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸ਼ਰਾਬ ਸਪਲਾਈ ਕਰਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਬਟਾਲਾ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਨਜਾਇੱਜ ਸ਼ਰਾਬ ਬਰਾਮਦ ਕੀਤੀ ਹੈ। ਬਾਹਰਲੇ ਇਲਾਕਿਆਂ ਤੋਂ ਨਜਾਇਜ਼ ਸ਼ਰਾਬ ਆਉਣ ਕਰਕੇ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।