ਚੌਂਕੀ ਨੇੜੇ ਬੈਂਕ 'ਚ ਲੁਟੇਰੇ ਨੇ 10 ਲੱਖ ਦੀ ਮਾਰੀ ਡਕੈਤੀ - 10 ਲੱਖ ਦੀ ਮਾਰੀ ਡਕੈਤੀ
🎬 Watch Now: Feature Video
ਚੰਡੀਗੜ੍ਹ: ਟਰਾਈਸਿਟੀ ਦੇ ਸੈਕਟਰ 61 ਉੱਤੇ ਸਥਿਤ ਸਟੇਟ ਕਾਰਪ੍ਰੋਰੇਟਿਵ ਬੈਂਕ 'ਚ ਸਵੇਰੇ ਇੱਕ ਨਾਕਾਬਪੋਸ਼ ਵੱਲੋਂ ਲੁੱਟ ਖੋਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੁਟੇਰੇ ਨੇ ਬੈਂਕ ਵਿੱਚ ਲੁੱਟ ਪਿਸਤੌਲ ਦੀ ਨੋਕ ਉੱਤੇ ਕੀਤੀ ਹੈ। ਇਹ ਘਟਨਾ ਉੱਥੇ ਲੱਗੇ CCTV 'ਚ ਕੈਦ ਹੋ ਗਈ ਹੈ। ਲੁੱਟ ਦੀ ਖਬਰ ਮਿਲਦਿਆਂ ਹੀ ਸੈਕਟਰ 36 ਥਾਣੇ ਅਧੀਨ ਆਉਂਦੇ ਥਾਣਾ ਮੁਖੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਕਿਹਾ ਲੁੱਟ ਖੋਹ ਕਰਨ ਵਾਲਾ ਇੱਕ ਵਿਅਕਤੀ ਸੀ, ਜਿਸ ਭਾਲ ਲਈ ਪੁਲਿਸ ਨੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ।