ਬਲਾਤਕਾਰ ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਨਹੀਂ ਹੋਏ ਬੈਂਸ - ਬਲਾਤਕਾਰ ਮਾਮਲੇ ਦੀ ਸੁਣਵਾਈ
🎬 Watch Now: Feature Video
ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ‘ਤੇ ਕਥਿਤ ਬਲਾਤਕਾਰ ਦੇ ਇਲਜ਼ਾਮਾਂ ਦੀ ਜ਼ਿਲ੍ਹਾ ਅਦਾਲਤ (District Court) ‘ਚ ਸੁਣਵਾਈ ਹੋਈ। ਇਸ ਦੌਰਾਨ ਬੈਂਸ ਅਦਾਲਤ ‘ਚ ਪੇਸ਼ ਨਹੀਂ ਹੋਏ ਅਤੇ ਅਦਾਲਤ (Court) ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਕੀਤੀ ਜਾਵੇਗੀ। ਇਸ ਮੌਕੇ ਪੀੜਤ ਪੱਖ ਦੇ ਵਕੀਲ ਹਰੀਸ਼ ਰਾਏ ਢਾਂਡਾ (Lawyer Harish Rai Dhanda) ਨੇ ਕਿਹਾ ਕਿ ਬਲਵਿੰਦਰ ਬੈਂਸ (Balwinder Bains) ਨੇ ਜਾਂਚ ਬਾਹਰਲੀ ਪੁਲਿਸ (police) ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਢਾਂਡਾ ਨੇ ਕਿਹਾ ਕਿ ਬਲਵਿੰਦਰ ਬੈਂਸ (Balwinder Bains) ਦੀ ਦਰਖ਼ਾਸਤ ‘ਤੇ ਫਰੀਦਕੋਟ (Faridkot) ਦੇ ਡੀ.ਆਈ.ਜੀ. ਵੱਲੋਂ 2 ਡੀ.ਐੱਸ.ਪੀ ਤੇ 1 ਲੇਡੀ ਇੰਸਪੈਕਟਰ ਦੀ ਐੱਸ.ਆਈ.ਟੀ. ਬਣਾਈ ਗਈ ਹੈ। ਜਦਕਿ ਢਾਂਡਾ ਵੱਲੋਂ ਇਸ ਐੱਸ.ਆਈ.ਟੀ. (sit) ‘ਤੇ ਸਵਾਲ ਚੁੱਕੇ ਗਏ ਹਨ।