'ਮਿਸ਼ਨ ਫ਼ਤਿਹ: ਪੁਲਿਸ ਨੇ ਪਿੰਡ ਮਹਾਂਬੱਧਰ ਦੇ ਲੋਕਾਂ ਨੂੰ ਕੀਤਾ ਕੋਰੋਨਾ ਪ੍ਰਤੀ ਜਾਗਰੂਕ - ਸ੍ਰੀ ਮੁਕਤਸਰ ਸਾਹਿਬ ਪੁਲਿਸ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਫ਼ਤਿਹ' ਤਹਿਤ ਸ੍ਰੀ ਮੁਕਤਸਰ ਸਾਹਿਬ ਐਸਐਸਪੀ ਰਾਜਬਚਨ ਸਿੰਘ ਸੰਧੂ ਦੀਆਂ ਹਦਾਇਤਾਂ ਮੁਤਾਬਕ ਏਐਸਆਈ ਗੁਰਦਿਤਾ ਸਿੰਘ ਇੰਚਾਰਜ ਸੋਸ਼ਲ ਅਵੈਰਨੇਸ ਟੀਮ ਤੇ ਏਐਸਆਈ ਗੁਰਜੰਟ ਸਿੰਘ ਜਟਾਣਾ ਵੱਲੋਂ ਪਿੰਡ ਮਹਾਂਬੱਧਰ ਵਿਖੇ ਸਥਾਨਕ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਪ੍ਰਤੀ ਸਾਵਧਾਨੀਆਂ ਜਿਵੇ ਸੈਨੇਟਾਈਜ਼ਰ ਦੀ ਵੱਧ ਤੋਂ ਵੱਧ ਵਰਤੋਂ ਕਰਨਾ, ਸਮਾਜਿਕ ਦੂਰੀ ਬਣਾਈ ਰੱਖਣਾ ਤੇ ਹੋਰ ਗ਼ੱਲਾਂ ਬਾਰੇ ਦੱਸਿਆ ਤਾਂ ਜੋ ਲੋਕ ਇਸ ਮਹਾਂਮਾਰੀ ਤੋਂ ਆਪਣੀ ਰੱਖਿਆ ਕਰ ਸਕਣ।