ਕਿਸੇ ਹੋਰ ਦੀ ਗਲਤੀ ਕਾਰਨ ਅਪਾਹਜ਼ ਹੋਇਆ ਅਵਤਾਰ ਸਿੰਘ ਠੋਕਰਾਂ ਖਾਣ ਨੂੰ ਮਜ਼ਬੂਰ - ਪ੍ਰਾਈਵੇਟ ਤੌਰ ’ਤੇ
🎬 Watch Now: Feature Video
ਫਾਜ਼ਿਲਕਾ: ਜੇਈ ਦੀ ਲਾਪ੍ਰਵਾਹੀ ਕਾਰਨ ਬਾਂਹ ਕੱਟੀ ਗਈ ਤੇ ਇਕ ਸਾਲ ਤੋਂ ਅਪਾਹਜ ਹੋ ਮੰਜੇ ’ਤੇ ਲਾਚਾਰ ਬੈਠਾ ਹੈ ਅਵਤਾਰ ਸਿੰਘ। ਘਰ ’ਚ ਉਸ ਤੋਂ ਇਲਾਵਾ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਉਸਨੂੰ ਜੇਈ ਬੂਟਾ ਸਿੰਘ ਵੱਲੋਂ ਬਿਜਲੀ ਵਿਭਾਗ ਦੇ ਕੰਮ ਲਈ ਪ੍ਰਾਈਵੇਟ ਤੌਰ ’ਤੇ ਬੁਲਾਇਆ ਸੀ। ਜਿਸ ਸਮੇਂ ਉਹ ਬਿਜਲੀ ਠੀਕ ਕਰਨ ਲਈ ਖੰਭੇ ’ਤੇ ਚੜ੍ਹਿਆ ਹੋਇਆ ਸੀ ਤਾਂ ਪਿਛੋਂ ਬਿਜਲੀ ਦੀ ਸਪਲਾਈ ਚਲਾ ਦਿੱਤੀ ਗਈ। ਸੋ, ਬਿਜਲੀ ਵਿਭਾਗ ਦੀ ਲਾਪਰਵਾਈ ਕਾਰਨ ਉਹ ਸਦਾ ਲਈ ਨਕਾਰਾ ਹੋ ਗਿਆ। ਅਪਾਹਜ ਅਵਤਾਰ ਸਿੰਘ ਇਸ ਘਟਨਾ ਲਈ ਬਿਜਲੀ ਮਹਿਕਮੇ ਅਤੇ ਅਧਿਕਾਰੀਆਂ ਨੂੰ ਦੋਸ਼ੀ ਮੰਨਦਾ ਹੈ।