ਖਰੜ ਤੋਂ ਮੁਹਾਲੀ ਆ ਰਹੀ ਗੱਡੀ ਤੇ ਗ਼ੋਲੀਆਂ ਨਾਲ ਹਮਲਾ - ਗੱਡੀ ਤੇ ਗੋਲੀਆਂ ਨਾਲ ਹਮਲਾ
🎬 Watch Now: Feature Video
ਖਰੜ ਤੋਂ ਮੁਹਾਲੀ ਆ ਰਹੇ ਇਮੀਗ੍ਰੇਸ਼ਨ ਦੇ ਮਾਲਕ ਵੀਰ ਇੰਦਰਪਾਲ 'ਤੇ ਬੀਤੀ ਰਾਤ ਤਿੰਨ ਬਦਮਾਸ਼ਾ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਮਾਲਕ ਤੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਬਦਮਾਸ਼ਾ ਨੇ ਉਨ੍ਹਾਂ 'ਤੇ 2 ਵਾਰੀ ਗੋਲੀ ਚਲਾਈ ਤੇ ਇੱਕ ਵਾਰ ਚਾਕੂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।