ਮਹਿਤਾ ਚੌਕ 'ਚ ਮਕੱਦਮੇ ਦੀ ਤਫਤੀਸ਼ ਕਰਨ ਆਈ ਪੁਲਿਸ 'ਤੇ ਹੋਇਆ ਹਮਲਾ, ASI ਦਾ ਪਾੜਿਆ ਸਿਰ - ਡੀਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ਦੇ ਕਸਬੇ ਮਹਿਤਾ ਚੌਕ ਵਿੱਚ 402 ਦੇ ਮੁਕੱਦਮੇ ਵਿੱਚ ਮੁਲਜ਼ਮਾਂ ਨੂੰ ਫੜਣ ਆਈ ਪੁਲਿਸ ਪਾਰਟੀ 'ਤੇ ਹਮਲਾ ਹੋਇਆ ਹੈ। ਥਾਣਾ ਸ਼ਹਿਰੀ ਤਰਨ ਤਾਰਨ ਵਿੱਚ ਹਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਖ਼ਿਲਾਫ਼ 420 ਦਾ ਮੁਕੱਦਮਾ ਦਰਜ ਸੀ। ਇਸੇ ਦੀ ਤਫਤੀਸ਼ ਕਰਨ ਲਈ ਆਈ ਪੁਲਿਸ ਪਾਰਟੀ 'ਤੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਏਐੱਸਆਈ ਗੁਰਮੀਤ ਸਿੰਘ ਦੇ ਸਿਰ 'ਤੇ ਗੰਭੀਰ ਸੱਟ ਵੱਜੀ ਹੈ। ਡੀਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਮੁਜ਼ਲਮਾਂ ਨੂੰ ਕਾਬੂ ਕਰ ਲਿਆ ਜਾਵੇਗਾ।