ਖ਼ੁਦ ਦੀ ਬੰਦੂਕ ਨਾਲ ਜ਼ਖ਼ਮੀ ਹੋਇਆ ਏਐਸਆਈ ਮੁਲਾਜ਼ਮ, ਹਸਪਤਾਲ 'ਚ ਭਰਤੀ - jalandhar news
🎬 Watch Now: Feature Video
ਜਲੰਧਰ ਦੇ ਦਿਓਲ ਨਗਰ 'ਚ ਸਥਿਤ ਇੱਕ ਕੋਠੀ ਵਿੱਚ ਰਿਵਾਲਵਰ ਸਾਫ਼ ਕਰਦਿਆਂ ਏਐਸਆਈ ਰਮੇਸ਼ ਕੁਮਾਰ ਤੋਂ ਖ਼ੁਦ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਰਮੇਸ਼ ਕੁਮਾਰ ਨੂੰ ਤੁਰੰਤ ਇਲਾਜ਼ ਲਈ ਜੋਸ਼ੀ ਹਸਪਤਾਲ ਲਿਜਾਇਆ ਗਿਆ। ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਸੁਖਦੇਵ ਸਿੰਘ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਬਾਰੇ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਐੱਸਆਈ ਰਮੇਸ਼ ਕੁਮਾਰ ਕਿਸੇ ਆਰਐੱਸਐੱਸ ਨੇਤਾ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਉਸ ਨੇ ਦੱਸਿਆ ਕਿ ਰਮੇਸ਼ ਕੁਮਾਰ ਨੇ ਖ਼ੁਦ ਗੋਲੀ ਚਲਾਈ ਹੈ ਜਾਂ ਰਿਵਾਲਵਰ ਨੂੰ ਸਾਫ਼ ਕਰਦਿਆਂ ਚੱਲੀ ਹੈ। ਇਸ ਗੱਲ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਉੱਥੇ ਡਾਕਟਰ ਜ਼ਖ਼ਮੀ ਰਮੇਸ਼ ਕੁਮਾਰ ਨੂੰ ਬਚਾਉਣ ਵਿੱਚ ਲਗੇ ਹੋਏ ਹਨ।