ਗਰੀਬ ਕਿਸਾਨ ਦੀ ਮਦਦ ਲਈ ਅੱਗੇ ਆਏ ਏਐਸਆਈ, ਕੀਤੀ ਲੋਕਾਂ ਨੂੰ ਵੀ ਮਦਦ ਦੀ ਅਪੀਲ਼ - ASI
🎬 Watch Now: Feature Video
ਅੰਮ੍ਰਿਤਸਰ: ਜੱਦ ਕਿਸਮਤ ਰੁੱਸ ਜਾਵੇ ਤਾਂ ਮਨਾਉਣਾ ਔਖਾ ਹੋ ਜਾਂਦਾ ਹੈ, ਕੁੱਝ ਐਸਾ ਹੀ ਵਾਪਰਿਆ ਹੈ ਇਸ ਕਿਸਾਨ ਨਾਲ।ਉਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਤੇ ਇੱਥੋ ਤੱਕ ਕਿ ਆਪਣੀ ਗਾਂਵਾਂ- ਮੱਝਾਂ ਵੇਚ ਕੇ ਘਰ ਨੂੰ ਪੱਕਾ ਬਣਾਇਆ ਤੇ ਕੁੱਝ ਦਿਨਾਂ 'ਚ ਹੀ ਉਨ੍ਹਾਂ ਦੇ ਘਰ ਦਾ ਲੈਂਟਰ ਡਿੱਗ ਗਿਆ ਤੇ ਉਹ ਭਾਰੀ ਠੰਢ 'ਚ ਉਹ ਖੁਲ੍ਹੇ ਅਸਮਾਨ ਹੇਠ ਸੋਣ ਲਈ ਮਜਬੂਰ ਹੋ ਗਏ। ਇਸ ਮੌਕੇ ਅੰਮਿ੍ਰਤਸਰ ਦੇ ਏਐਸਆਈ ਮਦਦ ਲਈ ਅੱਗੇ ਆਏ ਤੇ ਉਨ੍ਹਾਂ ਨੇ ਮਦਦ ਦੇ ਰੂਪ 'ਚ ਗਰੀਬ ਪਰਿਵਾਰ ਨੂੰ 11,000 ਰੁਪਏ ਦੀ ਰਾਸ਼ੀ ਦਿੱਤੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਦਦ ਲਈ ਅੱਗੇ ਆਉਣ ਤੇ ਇਸ ਪਰਿਵਾਰ ਦੀ ਮਦਦ ਕਰਨ। ਜ਼ਿਕਰਯੋਗ ਹੈ ਕਿ ਇਨ੍ਹਾਂ ਨੇ ਕੋਰੋਨਾ ਦੇ ਸਮੇਂ 'ਚ ਵੀ ਗਰੀਬ ਬੱਚਿਆਂ ਨੂੰ ਕਾਪੀਆਂ ਤੇ ਕਿਤਾਬਾਂ ਵੀ ਦਿੱਤੀਆਂ ਸਨ।