ਠੰਢ ਵੱਧਣ ਨਾਲ ਪਰਵਾਸੀ ਪੰਛੀਆਂ ਨੇ ਸਤਲੁਜ ਝੀਲ ’ਚ ਡੇਰੇ ਲਾਏ
ਰੂਪਨਗਰ: ਮੌਸਮ ਬਦਲਣ ਦੇ ਨਾਲ ਹੀ ਵਿਦੇਸ਼ੀ ਪੰਛੀਆਂ ਨੇ ਵੀ ਕੌਮੀ ਜਲਗਾਹ ਸਤਲੁਜ ਝੀਲ ਨੰਗਲ ਵੱਲ ਆਪਣਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਸਤਲੁਜ ਝੀਲ ਵਿੱਚ 2 ਹਜ਼ਾਰ ਦੇ ਕਰੀਬ ਪਰਵਾਸੀ ਪੰਛੀਆਂ ਦੀ ਆਮਦ ਨਾਲ ਝੀਲ ਦੀ ਰੌਣਕ ਹੋਰ ਵੱਧ ਗਈ ਹੈ। ਇਨ੍ਹਾਂ ਦਿਨਾਂ ’ਚ ਹਰ ਸਾਲ ਲੱਗਭੱਗ 10 ਹਜ਼ਾਰ ਦੇ ਕਰੀਬ ਵਿਦੇਸ਼ੀ ਪੰਛੀ ਸਤਲੁਜ ਝੀਲ ਵਿੱਚ ਮਾਰਚ ਤੱਕ ਠਹਿਰਦੇ ਹਨ। ਪੰਛੀ ਪ੍ਰੇਮੀ ਪ੍ਰਭਾਤ ਭੱਟੀ ਅਨੁਸਾਰ ਸਤਲੁਜ ਝੀਲ ’ਚ ਇਨ੍ਹਾਂ ਦਿਨਾਂ ਵਿੱਚ ਚੀਨ, ਰਸ਼ੀਆ, ਸਾਈਬੇਰੀਆ, ਅਫਗਾਨਿਸਤਾਨ, ਮਗੋਲੀਆ, ਇੰਡੋ-ਤਿੱਬਤ ਅਤੇ ਸੈਂਟਰਲ ਏਸ਼ੀਆ ਤੋਂ ਵਿਦੇਸ਼ੀ ਪੰਛੀ ਆਉਂਦੇ ਹਨ।