ਆਂਗਣਵਾੜੀ ਵਰਕਰਾਂ ਤੇ ਆਸ਼ਾ ਵਰਕਰ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ - Asha workers
🎬 Watch Now: Feature Video
ਰੋਪੜ: ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਆਂਗਨਵਾੜੀ ਵਰਕਰਾਂ ਨੇ ਸੂਬਾ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੇ ਵਿੱਚ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਤੇ ਆਸ਼ਾ ਵਰਕਰ ਸ਼ਾਮਲ ਹੋਈਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੀਮਾ ਰਾਣੀ ਨੇ ਦੱਸਿਆ ਕਿ ਅਕਤੂਬਰ 2018 ਦੇ ਵਿੱਚ ਕੇਂਦਰ ਸਰਕਾਰ ਨੇ 1500 ਰੁਪਏ ਦਾ ਵਾਧਾ ਕੀਤਾ ਸੀ ਜਿਸ ਵਿੱਚ 600 ਰੁਪਏ ਪੰਜਾਬ ਸਰਕਾਰ ਨੇ ਦੇਣਾ ਹੈ ਅਤੇ 900 ਰੁਪਏ ਕੇਂਦਰ ਸਰਕਾਰ ਨੇ ਦੇਣੇ ਸਨ ਪਰ ਪਿਛਲੇ 2 ਸਾਲਾਂ ਤੋਂ ਇਹ ਪੈਸੇ ਸਾਨੂੰ ਨਹੀਂ ਮਿਲੇ।