ਸੁਲਤਾਨਪੁਰ ਲੋਧੀ 'ਚ ਲੋੜਵੰਦ ਲੜਕੀਆਂ ਦੇ ਕਰਵਾਏ ਅਨੰਦ ਕਾਰਜ - ਕੀਤੇ ਗਏ ਲੋੜਵੰਦ ਲੜਕੀਆਂ
🎬 Watch Now: Feature Video
ਫਿਰੋਜ਼ਪੁਰ: ਖ਼ਾਲਸਾ ਫੋਰਸ ਸੁਲਤਾਨਪੁਰ ਲੋਧੀ ਦੇ ਮੁਖੀ ਬਾਬਾ ਅਜੀਤ ਸਿੰਘ ਵੱਲੋਂ ਮੱਖੂ ਦਾਣਾ ਮੰਡੀ 'ਚ ਪੰਜ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾਏ ਗਏ। ਇਸ ਮੌਕੇ ਸੰਸਥਾ ਦੇ ਆਗੂ ਦਾ ਕਹਿਣਾ ਕਿ ਉਨ੍ਹਾਂ ਵਲੋਂ ਲੋੜਵੰਦ ਪਰਿਵਾਰਾਂ ਦੀ ਵੱਖ-ਵੱਖ ਤਰੀਕੇ ਨਾਲ ਮਦਦ ਕੀਤੀ ਜਾਂਦੀ ਹੈ, ਜਿਸ ਦੇ ਤਹਿਤ ਉਨ੍ਹਾਂ ਵਲੋਂ ਧੀਆਂ ਦੇ ਆਨੰਦ ਕਾਰਜ ਕਰਵਾਏ ਗਏ ਹਨ। ਇਸ ਮੌਕੇ ਪਹੁੰਚੇ ਆਪ ਆਗੂ ਨਰੇਸ਼ ਕਟਾਰਿਆ ਵਲੋਂ ਸੰਸਥਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ।