ਲੌਕਡਾਊਨ 2.0: ਭਗਤਾਂਵਾਲਾ ਇਲਾਕੇ ਦੀ ਦਾਣਾ ਮੰਡੀ 'ਚ ਪਹਿਲੀ ਵਾਰ ਹੋਈ ਕਣਕ ਦੀ ਆਮਦ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ: ਲੌਕਡਾਊਨ ਦੇ ਚਲਦਿਆਂ ਅੰਮ੍ਰਿਤਸਰ ਦੇ ਭਗਤਾਂਵਾਲਾ ਇਲਾਕੇ ਵਿੱਚ ਸਥਿਤ ਦਾਣਾ ਮੰਡੀ 'ਚ ਪਹਿਲੀ ਵਾਰ ਕਣਕ ਦੀ ਆਮਦ ਹੋਈ ਹੈ। ਪਹਿਲੇ ਦਿਨ ਹੀ 40 ਦੇ ਕਰੀਬ ਟਰਾਲੀਆਂ ਭਗਤਾਂਵਾਲਾ ਦਾਣਾ ਮੰਡੀ ਪਹੁੰਚੀਆਂ ਹਨ। ਮੰਡੀ ਬੋਰਡ ਵਲੋਂ ਵੱਡੇ ਪ੍ਰਬੰਧਾਂ ਦੇ ਦਾਅਵਿਆਂ 'ਤੇ ਕਿਸਾਨ ਤੇ ਆੜ੍ਹਤੀ ਸੰਤੁਸ਼ਟ ਨਹੀਂ ਹਨ। ਇਸ ਮੌਕੇ ਦਾਣਾ ਮੰਡੀ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਨਹੀਂ ਸਨ ਜਿਸ ਕਰਕੇ ਖਰੀਦ ਨਾ ਹੋਈ ਤਾਂ ਕਰਕੇ ਕਿਸਾਨਾਂ ਨੂੰ ਮੰਡੀ ਵਿੱਚ ਹੀ ਰਾਤ ਕੱਟਣੀ ਪੈ ਸਕਦੀ ਹੈ। ਇਸ ਬਾਰੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਜਾਣੂੰ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਮਾਰਕਿੰਗ ਕਮੇਟੀ ਸਕੱਤਰ ਅਮਰਦੀਪ ਨੇ ਮੰਡੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੀ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਮੰਡੀ ਦਾ ਇੱਕ ਹੀ ਦਰਵਾਜ਼ਾ ਖੋਲ੍ਹਿਆ ਗਿਆ ਹੈ।