ਅੰਮ੍ਰਿਤਸਰ ਪੁਲਿਸ ਨੇ ਲੌਕਡਾਊਨ ਦੌਰਾਨ ਸੜਕਾਂ 'ਤੇ ਘੁੰਮਣ ਵਾਲਿਆਂ ਦੀ ਵੱਖਰੇ ਢੰਗ ਨਾਲ ਲਾਈ ਕਲਾਸ - ਲੌਕ ਡਾਊਨ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਹੁਕਮਾਂ ਤਹਿਤ ਅੰਮ੍ਰਿਤਸਰ ਪੁਲਿਸ ਦੇ ਏ.ਸੀ.ਪੀ. (ਟਰੈਫਿਕ) ਨੇ ਲੌਕਡਾਊਨ ਵਿੱਚ ਬਿਨਾਂ ਕਿਸੇ ਕਾਰਨ ਤੋਂ ਸੜਕਾਂ 'ਤੇ ਘੁੰਮ ਰਹੇ ਸ਼ਹਿਰ ਵਾਸੀਆਂ ਦੀ ਇੱਕ ਵੱਖਰੇ ਢੰਗ ਨਾਲ ਕਲਾਸ ਲਗਾਉਂਦਿਆਂ ਉਨ੍ਹਾਂ ਨੂੰ ਡੀਟੈਨ ਕੀਤਾ। ਏ.ਸੀ.ਪੀ. ਨੇ ਲੌਕਡਾਊਨ ਦੌਰਾਨ ਸਾਵਧਾਨੀ ਨਾ ਵਰਤਨ 'ਤੇ ਪਹਿਲਾਂ ਤਾਂ ਉਨ੍ਹਾਂ ਨੂੰ ਇਸ ਬਾਰੇ ਸਮਝਾਇਆ ਅਤੇ ਉਨ੍ਹਾਂ ਕੋਲੋਂ ਵਾਹਿਗੁਰੂ ਦੇ ਨਾਮ ਜਾਪ ਕਰਵਾਇਆ ਅਤੇ ਇਸ ਮਹਾਂਮਾਰੀ ਤੋਂ ਸਾਰੇ ਸੰਸਾਰ ਨੂੰ ਜਲਦੀ ਮੁਕਤ ਕਰਨ ਲਈ ਅਰਦਾਸ ਕਰਵਾਈ।