ਪਾਰਟੀ ਛੱਡਣ ਵਾਲੇ ਕਾਂਗਰਸੀਆਂ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ: ਅਮਰਪ੍ਰੀਤ ਲਾਲੀ - ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ
🎬 Watch Now: Feature Video
ਗੜ੍ਹਸ਼ੰਕਰ: ਪੰਜਾਬ ਦੇ ਵਿੱਚ ਵਿਧਾਨਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ, ਜੇਕਰ ਗੱਲ ਹਲਕਾ ਗੜ੍ਹਸ਼ੰਕਰ ਦੀ ਕਰੀਏ ਤਾਂ ਹਲਕਾ ਗੜ੍ਹਸ਼ੰਕਰ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਯੂਥ ਕਾਂਗਰਸ ਦੇ ਕੌਮੀ ਜਰਨਲ ਸਕੱਤਰ ਤੇ ਪੰਜਾਬ ਪ੍ਰਦੇਸ਼ ਚੋਣ ਕੰਪੇਨ ਕਮੇਟੀ ਦੇ ਕੋ-ਚੇਅਰਮੈਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਪਾਰਟੀਆਂ ਤੇ ਤਿੱਖੇ ਨਿਸ਼ਾਨੇ ਸਾਧੇ। ਅਮਰਪ੍ਰੀਤ ਸਿੰਘ ਲਾਲੀ ਕਾਂਗਰਸ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਵਿੱਚ ਜੇਕਰ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜੇਕਰ ਕਾਂਗਰਸ ਛੱਡਕੇ ਦੂਜਿਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਾਂ ਦੂਜੀ ਪਾਰਟੀ ਵਿੱਚੋ ਇਲੈਕਸ਼ਨ ਲੜਦੇ ਹਨ, ਤਾਂ ਉਸਦਾ ਕਾਂਗਰਸ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ।