ਬਾਬਾ ਬਕਾਲਾ ਸਾਹਿਬ ਤੋਂ ਜਲਾਲਉਸਮਾ ਦੀ ਟਿਕਟ ਦਾ ਅਕਾਲੀ ਆਗੂਆਂ ਵੱਲੋਂ ਵਿਰੋਧ - ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬਲਜੀਤ ਸਿੰਘ ਜਲਾਲਾਉਸਮਾ
🎬 Watch Now: Feature Video
ਤਰਨਤਾਰਨ: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬਲਜੀਤ ਸਿੰਘ ਜਲਾਲਾਉਸਮਾ ਨੂੰ ਟਿਕਟ ਦੇਣ 'ਤੇ ਹਲਕੇ ਦੇ ਅਕਾਲੀ ਵਰਕਰਾਂ ਵੱਲੋਂ ਮੀਆਂਵਿੰਡ ਵਿਖੇ ਵਿਸ਼ਾਲ ਇਕੱਠ ਕਰਕੇ ਟਿਕਟ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਦੌਰਾਨ ਇਕਸੁਰ ਹੁੰਦੇ ਹੋਏ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਫ਼ੈਸਲਾ ਕੀਤਾ ਗਿਆ ਹੈ ਉਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪਿਛਲੀ ਵਾਰ ਵੀ ਮੰਨਾ ਦੀ ਟਿਕਟ ਨਾ ਬਦਲਦੀ ਤਾਂ ਇਹ ਸੀਟ ਅਕਾਲੀ ਦਲ ਕੋਲ ਹੀ ਹੁੰਦੀ। ਇਸ ਮੌਕੇ ਸੰਬੋਧਨ ਕਰਦਿਆ ਸਾਬਕਾ ਵਿਧਾਇਕ ਮੰਨਾ ਨੇ ਕਿਹਾ ਕਿ ਉਹ ਲਗਾਤਾਰ ਕਈ ਸਾਲਾਂ ਤੋਂ ਇਸ ਹਲਕੇ ਵਿੱਚ ਵਿਚਰੇ ਹਨ ਤੇ ਹੁਣ ਵੀ ਹਲਕੇ ਦੇ ਲੋਕਾਂ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।