ਅਕਾਲੀ ਦਲ ਵੱਲੋਂ ਕੇਂਦਰ ਅਤੇ ਯੂਪੀ ਸਰਕਾਰ ਦਾ ਜ਼ੋਰਦਾਰ ਵਿਰੋਧ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ : ਬੀਤੇ ਦਿਨ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਨਾਲ ਕੀਤੀ ਗੰਡਾਗਰਦੀ ਦੀ ਘਟਣਾ ਦੇ ਵਿਰੋਧ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀਂ ਅਜਨਾਲਾ ਵੱਲੋਂ ਆਪਣੇ ਵਰਕਰਾਂ ਨਾਲ ਕੇਂਦਰ ਅਤੇ ਯੂ.ਪੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਲਕਾ ਇੰਚਾਰਜ ਅਤੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਕੇਂਦਰ ਅਤੇ ਯੂਪੀ ਸਰਕਾਰ ਕਿਸਾਨਾਂ ਉੱਪਰ ਲਗਾਤਾਰ ਅੱਤਿਆਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਰਾਜ ਨਹੀਂ ਹੁਣ ਹਿਟਲਰ ਰਾਜ ਬਣ ਚੁੱਕਾ ਹੈ ਅਤੇ ਅਖੀਰ ਵਿੱਚ ਕਿਸਾਨਾਂ ਦੀ ਹੀ ਜਿੱਤ ਹੋਵੇਗੀ।