ਵੰਡ ਦੇ 74 ਸਾਲ ਬਾਅਦ ਕਰਤਾਰਪੁਰ ਸਾਹਿਬ 'ਚ ਮਿਲੇ 2 ਭਰਾ, ਭਾਵੁਕ ਤਸਵੀਰਾਂ
🎬 Watch Now: Feature Video
ਚੰਡੀਗੜ੍ਹ : ਭਾਰਤ ਪਾਕਿਸਤਾਨ ਦੇ ਕਈ ਪਰਿਵਾਰ 1947 ਦੀ ਵੰਡ ਦੌਰਾਨ ਵਿਛੜ ਗਏ। ਅਜਿਹੇ ਕਈ ਪਰਿਵਾਰ ਜੋ ਵੰਡ ਦੇ ਕਾਫ਼ੀ ਸਮੇਂ ਬਾਅਦ ਮਿਲੇ। ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਥੇ ਪਾਕਿਸਤਾਨ ਕਰਤਾਰਪੁਰ ਸਾਹਿਬ ਵਿਖੇ ਵੰਡ ਦੇ 74 ਸਾਲਾਂ ਬਾਅਦ ਦੋ ਭਰਾ ਮਿਲੇ ਅਤੇ ਭਾਵੁਕ ਹੋ ਗਏ। ਪਾਕਿਸਤਾਨ ਰਹਿੰਦੇ ਭਰਾ ਦਾ ਨਾਮ ਮੁਹੰਮਦ ਸਦੀਕ ਦੱਸਿਆ ਜਾ ਰਿਹਾ ਅਤੇ ਭਾਰਤ ਰਹਿੰਦੇ ਭਰਾ ਦਾ ਨਾਮ ਚੀਲਾ, ਜਿਸਦਾ ਪਹਿਲਾ ਨਾਮ ਹਬੀਬ ਸੀ। ਇਸ ਮਿਲਣੀ ਦੌਰਾਨ ਦੋਵੇਂ ਭਰਾ ਜੱਫੀ ਪਾ ਕੇ ਮਿਲੇ ਅਤੇ ਬਹੁਤ ਰੋਏ। ਉਨ੍ਹਾਂ ਦੀਆਂ ਅੱਖਾਂ ਵਿਚ ਵੰਡ ਦਾ ਦਰਦ ਅਜੇ ਵੀ ਜ਼ਿੰਦਾ ਸੀ। ਇਨ੍ਹਾਂ ਦੋਹਾਂ ਭਰਾਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।