ਪਰਾਲੀ ਦੇ ਧੂੰਏ ਕਾਰਨ ਵਾਪਰਿਆ ਹਾਦਸਾ, ਵਾਲ-ਵਾਲ ਬਚੇ ਡਰਾਈਵਰ - ਮਾਨਸਾ ਬੁਢਲਾਡਾ ਰੋਡ
🎬 Watch Now: Feature Video
ਮਾਨਸਾ: ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਮਾਨਸਾ ਬੁਢਲਾਡਾ ਰੋਡ 'ਤੇ ਰਾਤ ਵਰਗਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਅਚਾਨਕ ਦੋ ਗੱਡੀਆਂ ਆਪਸ 'ਚ ਟਕਰਾ ਗਈਆਂ। ਹਾਦਸੇ ’ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਦੋ ਗੱਡੀਆਂ ਦੀ ਟੱਕਰ ਕਾਰਨ ਕਾਫ਼ੀ ਨੁਕਸਾਨ ਹੋ ਗਿਆ। ਗੱਡੀਆਂ ਦੇ ਡਰਾਈਵਰਾਂ ਨੇ ਦੱਸਿਆ ਕਿ ਸੜਕ 'ਤੇ ਪੂਰੀ ਰਾਤ ਹੋ ਰਹੀ ਸੀ, ਇਸ ਲਈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਇਹ ਘਟਨਾ ਵਾਪਰੀ, ਉਨ੍ਹਾਂ ਕਿਹਾ ਕਿ ਜੇਕਰ ਪਰਾਲੀ ਸਾੜੀ ਗਈ ਹੈ ਤਾਂ ਇਸ ਦਾ ਸਮਾਂ ਰਾਤ ਦਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਹ ਲੈਣ 'ਚ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।