ਅਕਾਲੀ-ਕਾਂਗਰਸੀ ਲੋਕਾਂ ਨੂੰ ਲੜ ਕੇ ਦਿਖਾਉਂਦੇ ਅੰਦਰੋਂ ਸਾਰੇ ਇੱਕ-ਜੈ ਕਿਸ਼ਨ ਰੋੜੀ - ਪੰਜਾਬ ਦੇ ਮੁੱਦਿਆਂ ਦੀ ਚਰਚਾ
🎬 Watch Now: Feature Video
ਹੁਸ਼ਿਆਰਪੁਰ: ਪੰਜਾਬ ਦੀ ਵਿਧਾਨ ਸਭਾ (Vidhan Sabha) ਦੇ ਵਿੱਚ ਬੀਐਸਐਫ (Vidhan Sabha) ਤੇ ਵਧੇ ਅਧਿਕਾਰ ਖੇਤਰ, ਬਿਜਲੀ ਸਮਝੌਤੇ ਅਤੇ ਖੇਤੀਬਾੜੀ ਕਾਨੂੰਨਾਂ (Agricultural laws) ਦੇ ਖ਼ਿਲਾਫ਼ ਮਤੇ ਪਾਸ ਕਰਨ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ(Government of Punjab) ਨੂੰ ਘੇਰਿਆ ਜਾ ਰਿਹਾ ਉਥੇ ਇਸ ਸਬੰਧ ਵਿੱਚ ਹਲਕਾ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ (Jai Kishan Singh Rori) ਨੇ ਕਿਹਾ ਕਾਂਗਰਸ ਸਰਕਾਰ ਨੌਟੰਕੀ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਸੈਂਟਰ ਦੀ ਬੀਜੇਪੀ ਸਰਕਾਰ ਦੇ ਨਾਲ ਸਹਿਮਤੀ ਜਾਰੀ ਕਰਕੇ ਪੰਜਾਬ ਨੂੰ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਅਤੇ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਮੌਕੇ ਰੋੜੀ ਨੇ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੀ ਸਮੱਸਿਆ ਅਤੇ ਪੰਜਾਬ ਦੇ ਮੁੱਦਿਆਂ ਦੀ ਚਰਚਾ ਕੀਤੀ ਜਾਣੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨੌਟੰਕੀ ਕੀਤੀ ਜਾਰੀ ਅਤੇ ਇੱਕ ਦੂਜੇ ਦੇ ਖ਼ਿਲਾਫ਼ ਗਾਲੀ ਗਲੋਚ ਵੀ ਕੀਤਾ ਜਾ ਰਿਹਾ ਹੈ।